
ਭਗਵਾਨ ਸ਼ਿਵ ਦਾ ਸਭ ਤੋਂ ਪਸੰਦੀਦਾ ਮਹੀਨਾ ਸਾਉਣ ਅੱਜ ਤੋਂ ਯਾਨੀ 22 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ। ਸਾਉਣ ਮਹੀਨੇ ਦੇ ਪਹਿਲੇ ਦਿਨ ਜਲੰਧਰ ਦੇ ਵੱਖ-ਵੱਖ ਮੰਦਿਰਾਂ ‘ਚ ਸ਼ਰਧਾਲੂਆਂ ਦੀ ਭੀੜ ਵੇਖਣ ਨੂੰ ਮਿਲੀ। ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਿਰਾਂ ਵਿੱਚ ਪਹੁੰਚ ਕੇ ਸ਼ਿਵਲਿੰਗ ਦੇ ਜਲਾਭਿਸ਼ੇਕ ਕੀਤੇ ਅਤੇ ਪੂਜਾ ਅਰਚਨਾ ਕੀਤੀ।
ਜਲੰਧਰ ਸ਼ਹਿਰ ਦੇ ਪ੍ਰਸਿੱਧ ਮੰਦਿਰ ਵਿਚ ਵੀ ਸ਼ਰਧਾਲੂਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ। ਮੰਦਿਰਾਂ ‘ਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ। ਸਾਉਣ ਦੇ ਪਹਿਲੇ ਸੋਮਵਾਰ ਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਸਵੇਰੇ ਅੰਮ੍ਰਿਤ ਦੀ ਵਰਖਾ ਹੋਈ। ਸਾਉਣ ਮਹੀਨੇ ਦੇ ਸੋਮਵਾਰ ਨੂੰ ਸ਼ਿਵ ਦੀ ਪੂਜਾ ਦੇ ਨਾਲ-ਨਾਲ ਨਾਗ ਦੇਵਤਾ, ਭਗਵਾਨ ਸਿੱਧੀ ਵਿਨਾਇਕ, ਨੰਦੀ ਜੀ ਅਤੇ ਭਗਵਾਨ ਵਿਸ਼ਨੂੰ ਦੀ ਵੀ ਪੂਜਾ ਕੀਤੀ ਗਈ।