
ਰੱਖਿਆ ਖੇਤਰ ਦੀ ਮੁੱਖ ਕੰਪਨੀ ਲਾਕਡੀਹ ਮਾਰਟਿਨ ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ.ਈ.ਓ.) ਜਿਮ ਟੇਸਲੇਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ‘ਮੇਕ ਇਨ ਇੰਡੀਆ, ਮੇਕ ਫਾਰ ਵਰਲਡ’ ਨੂੰ ਲੈ ਕੇ ਕੰਪਨੀ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਇਹ ਮੁਲਾਕਾਤ ਵੀਰਵਾਰ ਨੂੰ ਹੋਈ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਲਿਖਿਆ,”ਲਾਕਡੀਹ ਮਾਰਟਿਨ ਦੇ ਸੀ.ਈ.ਓ. ਜਿਮ ਟੇਸਲੇਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਲਾਕਡੀਹ ਮਾਰਟਿਨ ਭਾਰਤ-ਅਮਰੀਕਾ ਏਅਰੋਸਪੇਸ ਅਤੇ ਰੱਖਿਆ ਉਦਯੋਗਿਕ ਸਹਿਯੋਗ ‘ਚ ਇਕ ਮੁੱਖ ਭਾਗੀਦਾਰ ਹੈ। ਅਸੀਂ ‘ਮੇਕ ਇਨ ਇੰਡੀਆ, ਮੇਕ ਫਾਰ ਵਰਲਡ’ ਦੇ ਸੁਫ਼ਨੇ ਨੂੰ ਸਾਕਾਰ ਕਰਨ ਦੀ ਦਿਸ਼ਾ ‘ਚ ਉਨ੍ਹਾਂ ਦੀ ਵਚਨਬੱਧਤਾ ਦਾ ਸਵਾਗਤ ਕਰਦੇ ਹਾਂ।”
ਐਕਸ ‘ਤੇ ਬੈਠਕ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਾਕਡੀਹ ਮਾਰਟਿਨ ਨੇ ਇਕ ਪੋਸਟ ‘ਚ ਕਿਹਾ,”ਸੀ.ਈ.ਓ. ਜਿਮ ਟੇਸਲੇਟ ਮਾਨਯੋਗ ਨਰਿੰਦਰ ਮੋਦੀ ਨੂੰ ਮਿਲੇ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੇ ਇਕ ਭਰੋਸੇਮੰਦ ਭਾਗੀਦਾਰ ਵਜੋਂ, ਅਸੀਂ ਸਥਾਨਕ ਉਦਯੋਗ ਦੀ ਹੋਣਹਾਰ ਪ੍ਰਤਿਭਾ ਅਤੇ ਸਮਰੱਥਾਵਾਂ ਨੂੰ ਪਛਾਣਦੇ ਹਨ। ਅਸੀਂ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਅਤੇ ਉਦਯੋਗਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ।”