
ਜੇਕਰ ਤੁਸੀਂ ਵੀ ਹਾਈਵੇ ‘ਤੇ ਆਪਣੀ ਗੱਡੀ ਰਾਹੀਂ ਸਫ਼ਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ। ਦਰਅਸਲ, ਹੁਣ ਥੋੜ੍ਹੀ ਜਿਹੀ ਲਾਪਰਵਾਹੀ ਜੇਬ ‘ਤੇ ਬੋਝ ਵਧਾ ਸਕਦੀ ਹੈ। ਦੱਸ ਦੇਈਏ ਕਿ ਹੁਣ NHAI ਨੇ ਟੋਲ ਪਲਾਜ਼ਾ ‘ਤੇ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਇਸਦੇ ਤਹਿਤ ਹੁਣ ਜਿਨ੍ਹਾਂ ਲੋਕਾਂ ਦੀਆਂ ਗੱਡੀਆਂ ‘ਤੇ ਫਾਸਟੈਗ ਨਹੀਂ ਲੱਗੇ ਹੋਣਗੇ, ਉਨ੍ਹਾਂ ਤੋਂ ਦੁੱਗਣਾ ਟੋਲ ਟੈਕਸ ਵਸੂਲਿਆ ਜਾਵੇਗਾ। ਇਸਨੂੰ ਲੈ ਕੇ NHAI ਵੱਲੋਂ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।NHAI ਨੇ ਉਨ੍ਹਾਂ ਲੋਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜੋ ਜਾਣਬੁੱਝ ਕੇ ਆਪਣੇ ਵਾਹਨ ਦੇ ਅਗਲੇ ਸ਼ੀਸ਼ੇ ਉੱਤੇ ਫਾਸਟੈਗ ਨਹੀਂ ਲਗਾਉਂਦੇ ਹਨ। NHAI ਨੇ ਕਿਹਾ ਕਿ ਜਾਣਬੁੱਝ ਕੇ ਵਿੰਡਸ਼ੀਲਡ ‘ਤੇ FASTag ਨਾ ਲਗਾਉਣ ਨਾਲ ਟੋਲ ਪਲਾਜ਼ਾ ‘ਤੇ ਬੇਲੋੜੀ ਦੇਰੀ ਹੁੰਦੀ ਹੈ। ਇਸ ਕਾਰਨ ਹੋਰ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਥਾਰਟੀ ਨੇ ਇਸ ਸਬੰਧ ਵਿੱਚ ਇੱਕ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (SOP) ਜਾਰੀ ਕੀਤਾ ਹੈ।ਹੁਣ ਇਸਦੇ ਤਹਿਤ ਅਜਿਹੇ ਵਾਹਨ ਚਾਲਕਾਂ ਤੋਂ ਦੁੱਗਣਾ ਟੋਲ ਟੈਕਸ ਵਸੂਲਿਆ ਜਾਵੇਗਾ।