ਇਟਲੀ ਤੋਂ ਮੰਦਭਾਗੀ ਖਬਰ, ਕੰਮ ‘ਤੇ ਜਾ ਰਹੇ ਪੰਜਾਬੀ ਵਿਅਕਤੀ ਦੀ ਸੜਕ ਹਾਦਸੇ ‘ਚ ਹੋਈ ਮੌਤ

ਇਟਲੀ ਤੋਂ ਇੱਕ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਰਾਏਕੋਟ ਦੇ ਪਿੰਡ ਅਕਾਲਗੜ੍ਹ ਖੁਰਦ ਦੇ ਇੱਕ 46 ਸਾਲਾ ਵਿਅਕਤੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਵਿਅਕਤੀ ਸਾਈਕਲ ਤੇ ਸਵਾਰ ਹੋ ਕੇ ਕੰਮ ‘ਤੇ ਜਾ ਰਿਹਾ ਸੀ, ਇਸ ਦੌਰਾਨ ਉਸ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਅਕਾਲਗੜ੍ਹ ਖੁਰਦ ਵਜੋਂ ਹੋਈ ਹੈ।

ਇਸ ਮੌਕੇ ਪਿਤਾ ਅਮਰਜੀਤ ਸਿੰਘ, ਬੇਟਾ ਪਰਮਵੀਰ ਸਿੰਘ ਤੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ(46) ਇਟਲੀ ਦੇ ਸ਼ਹਿਰ ਮਾਨਟੋਵਾ ਲਾਗੇ ਸਥਿਤ ਪਿੰਡ ਸਾਕਾ ਵਿਖੇ ਦੁਪਿਹਰ 2 ਵਜੇ ਦੇ ਕਰੀਬ ਕਾਰ ਸਵਾਰ ਇੱਕ ਇਟਲੀ ਦੀ ਮਹਿਲਾ ਨੇ ਉਸ ਸਮੇਂ ਫੇਟ ਮਾਰ ਦਿੱਤੀ, ਜਦੋ ਉਹ ਸਾਈਕਲ ‘ਤੇ ਸਵਾਰ ਹੋ ਕੇ ਕੰਮ ‘ਤੇ ਜਾ ਰਿਹਾ ਸੀ, ਉਥੇ ਉਹ ਇੱਕ ਐਨੀਮਲ ਫਾਰਮ ਹਾਊਸ ਵਿੱਚ ਕੰਮ ਕਰਦਾ ਸੀ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ 14 ਸਾਲ ਪਹਿਲਾ ਦੋ ਏਕੜ ਜਮੀਨ ਵੇਚ ਕੇ ਚੰਗੇ ਭਵਿੱਖ ਅਤੇ ਰੋਜ਼ਗਾਰ ਦੀ ਭਾਲ ਲਈ ਇਟਲੀ ਵਿਖੇ ਗਿਆ ਸੀ, ਜਿੱਥੇ ਪੱਕਾ ਹੋਣ ਉਪਰੰਤ ਉਸ ਨੇ ਆਪਣੀ ਪਤਨੀ ਹਰਦੀਪ ਕੌਰ ਅਤੇ ਬੇਟੇ ਪਰਮਵੀਰ ਸਿੰਘ ਨੂੰ ਵੀ ਸੱਦ ਲਿਆ ਸੀ। 20 ਜੂਨ ਨੂੰ ਉਸਦੀ ਪਤਨੀ ਆਪਣੇ ਬੇਟੇ ਦੇ ਇਲਾਜ ਲਈ ਪੰਜਾਬ ਆਈ ਸੀ ਪਰ ਬੀਤੇ ਕੱਲ੍ਹ ਇਟਲੀ ‘ਚ ਹਰਪ੍ਰੀਤ ਸਿੰਘ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ।

Posted in Uncategorized

Leave a Reply

Your email address will not be published. Required fields are marked *