CM ਮਾਨ ਦੀ ਬਦੌਲਤ ਗਰੀਬ ਬਜ਼ੁਰਗ ਦੇ ਚਿਹਰੇ ‘ਤੇ ਆਈ ਮੁਸਕਾਨ, 8 ਲੱਖ 30 ਹਜ਼ਾਰ ਰੁ: ਦੀ ਦਿੱਤੀ ਵਿੱਤੀ ਮਦਦ

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਨੇੜਲੇ ਪਿੰਡ ਰਾਮਗੜ੍ਹ ਪਿੰਡ ਵਿੱਚ 2 ਮਹੀਨੇ ਪਹਿਲਾਂ ਇਕ ਬਜ਼ੁਰਗ ਦੀਆਂ 40 ਬੱਕਰੀਆਂ ਅੱਗ ਦੀ ਲਪੇਟ ‘ਚ ਆਉਣ ਕਾਰਨ ਮੌਤ ਹੋ ਗਈ ਸੀ। ਉਸ ਬੁਜ਼ੁਰਗ ਨੂੰ ਪੰਜਾਬ ਸਰਕਾਰ ਨੇ 8 ਲੱਖ 30 ਹਜਾਰ ਦੀ ਵਿੱਤੀ ਸਹਾਇਤਾ ਦਿੱਤੀ ਹੈ। ਬਜ਼ੁਰਗ ਚੈੱਕ ਲੈਣ ਦੌਰਾਨ ਭਾਵੁਕ ਹੋ ਗਿਆ। ਇਸ ਦੌਰਾਨ MLA ਨਰਿੰਦਰ ਕੌਰ ਭਰਾਜ ਨੇ ਬੁਜ਼ੁਰਗ ਦੇ ਹੰਜੂ ਪੂੰਝੇ। ਬੁਜ਼ੁਰਗ ਨੇ ਪੰਜਾਬ ਸਰਕਾਰ ਦਾ ਦਿਲੋ ਧੰਨਵਾਦ ਕਰਦਿਆਂ ਕਿਹਾ ਜਿੱਤਣ ਤੋ ਬਾਅਦ ਕੋਈ ਵੀ ਲੀਡਰ ਸਾਰ ਨੀ ਲੈਂਦਾ ਪਰ ਮੇਰੇ ਮਾੜੇ ਸਮੇ ਪੰਜਾਬ ਸਰਕਾਰ ਮੇਰੇ ਨਾਲ ਮੋਡੇ ਨਾਲ ਮੋਡਾ ਲਾ ਕੇ ਖੜ ਗਈ।

ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਬਜ਼ੁਰਗ ਮੋਹਨ ਸਿੰਘ ਦੀਆਂ 40 ਬੱਕਰੀਆਂ ਕਣਕ ਦੀ ਨਾੜ ਨੂੰ ਅੱਗ ਲੱਗਣ ਕਾਰਨ ਮੱਚ ਗਈਆਂ ਸੀ, ਜਿਸ ਤੋਂ ਬਾਅਦ ਬਜ਼ੁਰਗ ਦੇ ਅਥਰੂਆ ਨੇ ਸੋਸ਼ਲ ਮੀਡੀਆ ਤੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਜਿਸ ਤੋਂ ਬਾਅਦ ਵੱਖ ਵੱਖ ਸੰਸਥਾਵਾਂ ਨੇ ਬੁਜ਼ੁਰਗ ਦੀ ਅਪਣੇ ਪੱਧਰ ਦੇ ਮਦਦ ਵੀ ਕੀਤੀ। ਹੁਣ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਪਰਾਲੇ ਸਦਕਾ ਉਸ ਬੁਜੁਰਗ ਨੂੰ ਸਰਕਾਰੀ ਫੰਡ ਚੋ 8 ਲੱਖ 30 ਹਜਾਰ ਦੀ ਵਿੱਤੀ ਰਾਸ਼ੀ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਅਗਵਾਈ ਹੇਠ ਸੌਂਪੀ ਗਈ।

ਇਸ ਦੌਰਾਨ ਮੋਹਨ ਸਿੰਘ ਦੇ ਅੱਖਾਂ ‘ਚੋ ਖੁਸ਼ੀ ਦੇ ਅੱਥਰੂ ਆ ਗਏ ਅਤੇ ਉਸਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਦਿਲੋ ਧੰਨਵਾਦ ਕੀਤਾ। ਉਸ ਨੇ ਕਿਹਾ ਮੇਰੇ ਜੀਵਨ ਚ ਮੁੜ ਤੋ ਖੁਸ਼ੀਆ ਵਾਪਿਸ ਆ ਗਈਆ, ਪੰਜਾਬ ਸਰਕਾਰ ਦੀ ਇਸ ਵਿੱਤੀ ਸਹਾਇਤਾ ਦੇ ਸਹਿਯੋਗ ਨਾਲ ਹੁਣ ਮੈਂ ਅਪਣੀ ਕੁੜੀ ਦਾ ਵਿਆਹ ਵੀ ਕਰਵਾ ਸਕਦਾ ਹਾਂ।

Posted in Uncategorized

Leave a Reply

Your email address will not be published. Required fields are marked *