
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਕਥਿਤ ਵੀਡੀਓ ਵਿੱਚ ਜੰਮੂ-ਕਸ਼ਮੀਰ ਦੇ ਇੱਕ ਸ਼ੀਆ ਨੇਤਾ ਹਾਲ ਹੀ ਵਿੱਚ ਖ਼ਤਮ ਹੋਈਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦੀ ਹਾਰ ਤੋਂ ਬਾਅਦ ਆਪਣੇ ਸਮਰਥਕਾਂ ‘ਤੇ ਨਾਰਾਜ਼ਗੀ ਜ਼ਾਹਰ ਕਰਦੇ ਵਿਖਾਈ ਦੇ ਰਹੇ ਹਨ। ਪੀਪਲਜ਼ ਕਾਨਫਰੰਸ ਦੇ ਜਨਰਲ ਸਕੱਤਰ ਅਤੇ ਸ਼ੀਆ ਨੇਤਾ ਇਮਰਾਨ ਰਜ਼ਾ ਅੰਸਾਰੀ ਦੀ ਇਸ 19 ਸੈਕਿੰਡ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣ ਤੋਂ ਬਾਅਦ ਲੋਕ ਜ਼ੋਰਦਾਰ ਟਿੱਪਣੀਆਂ ਕਰ ਰਹੇ ਹਨ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਇਮਰਾਨ ਰਜ਼ਾ ਅੰਸਾਰੀ ਆਪਣੇ ਸਮਰਥਕਾਂ ਨਾਲ ਗੁੱਸੇ ‘ਚ ਗੱਲ ਕਰਦੇ ਨਜ਼ਰ ਆ ਰਹੇ ਹਨ। ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਨਾਰਾਜ਼ ਵਿਖਾਈ ਦੇ ਰਹੇ ਅੰਸਾਰੀ ਕਸ਼ਮੀਰ ਵਿਚ ਆਪਣੇ ਸਮਰਥਕਾਂ ਨੂੰ ਇਹ ਕਹਿੰਦੇ ਵਿਖਾਈ ਦੇ ਰਹੇ ਹਨ ਕਿ ਮੈਂ ਆਪਣੇ ਪਿਤਾ ਦੀ ਕਬਰ ਦੀ ਕਸਮ ਖਾਂਦਾ ਹਾਂ, ਮੈਂ ਆਪਣੇ ਕੱਪੜੇ ਫਾੜ ਦੇਣਾ ਚਾਹੁੰਦਾ ਹਾਂ। ਮੈਂ ਅਰਸ਼ ‘ਤੇ ਸੀ, ਤੁਸੀਂ ਮੈਨੂੰ ਫਰਸ਼ ‘ਤੇ ਲਿਆ ਦਿੱਤਾ। ਅੰਸਾਨੀ ਉਹਨਾਂ ਨੂੰ ਦਿੱਤੀ ਗਈ ਚਾਹ ਸੁੱਟਦੇ ਅਤੇ ਫਿਰ ਇਕ ਬਜ਼ੁਰਗ ਸਮਰਥਕ ‘ਤੇ ਗੁੱਸਾ ਕਰਦੇ ਵਿਖਾਈ ਦੇ ਰਹੇ ਹਨ।