
ਉਂਝ ਤਾਂ ਦੇਸ਼ ਵਿਚ ਬਹੁਤ ਸਾਰੇ ਮਾਲ ਹਨ ਜਿਨ੍ਹਾਂ ਵਿਚ ਲੁਲੁ ਇੰਟਰਨੈਸ਼ਨਲ ਸ਼ਾਪਿੰਗ ਮਾਲ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਇਹ ਨਾ ਸਿਰਫ ਦੇਸ਼ ਦਾ ਸਭ ਤੋਂ ਵੱਡਾ ਮਾਲ ਹੈ ਸਗੋਂ ਏਸ਼ੀਆ ਵਿਚ ਵੀ ਦੂਜੇ ਨੰਬਰ ‘ਤੇ ਆਉਂਦਾ ਹੈ। ਇਸ ਦੇ ਬਾਵਜੂਦ ਦੇਸ਼ ਦਾ ਸਭ ਤੋਂ ਵੱਡਾ ਮਾਲ ਬਣਨ ਜਾ ਰਿਹਾ ਹੈ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਇਹ ਮਾਲ ਦਿੱਲੀ ਏਅਰਪੋਰਟ ‘ਤੇ ਬਣਾਇਆ ਜਾ ਰਿਹਾ ਹੈ। ਇਸ ਦੇ ਇਲਾਵਾ ਇਸ ਵਿਚ ਕਈ ਖਾਸ ਗੱਲਾਂ ਵੀ ਹੋਣਗੀਆਂ ਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।
ਦੇਸ਼ ਦਾ ਮੌਜੂਦਾ ਸਭ ਤੋਂ ਵੱਡਾ ਮਾਲ ਲਗਭਗ 21.11 ਲੱਖ ਵਰਗ ਫੁੱਟ ਹੈ। ਕੋਚਿ ਸਥਿਤ ਇਸ ਮਾਲ ਵਿਚ ਲਗਭਗ 300 ਸਟੋਰ ਹਨ। ਸਭ ਤੋਂ ਵੱਡੇ ਮਾਲ ਦੀ ਲਿਸਟ ਵਿਚ ਨੋਇਡਾ ਦਾ ਗ੍ਰੇਟ ਇੰਡੀਆ ਪਲੇਸ ਤੇ ਡੀਐੱਲਐੱਫ ਮਾਲ ਆਫ ਇੰਡੀਆ ਵੀ ਆਉਂਦਾ ਹੈ। ਹਾਲਾਂਕਿ ਨਵਾਂ ਬਣਨ ਵਾਲਾ ਮਾਲ ਇਨ੍ਹਾਂ ਸਾਰਿਆਂ ਤੋਂ ਕਿਤੇ ਅੱਗੇ ਹੋਵੇਗਾ ਤੇ ਉਥੇ ਸਟੋਰ ਤੋਂ ਇਲਾਵਾ ਹੋਰ ਸਹੂਲਤਾਂ ਵੀ ਵਿਕਸਿਤ ਕੀਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਦੇਸ਼ ਵਿਚ ਬਣਨ ਵਾਲੇ ਇਸ ਸਭ ਤੋਂ ਵੱਡੇ ਮਾਲ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਏਅਰੋਸਿਟੀ ਦੇ ਨਾਲ ਬਣਾਇਆ ਜਾ ਰਿਹਾ ਹੈ। 2.5 ਅਰਬ ਦੀ ਲਾਗਤ ਨਾਲ ਬਣ ਰਿਹਾ ਇਹ ਮਾਲ 2027 ਤੱਕ ਤਿਆਰ ਹੋ ਜਾਵੇਗਾ। ਇਹ ਦੇਸ਼ ਦਾ ਪਹਿਲਾ ਏਅਰੋਟ੍ਰੋਪੋਲਿਸ ਮਾਲ ਵੀ ਹੋਵੇਗਾ।