
ਇਸ ਸੀਟ ‘ਤੇ ਵੋਟਰ 18 ਲੱਖ 2 ਹਜ਼ਾਰ 46 ਹਨ। ਇਨ੍ਹਾਂ ਵਿਚੋਂ ਪੁਰਸ਼ 9,422,05 ਤੇ ਮਹਿਲਾ 8,59,761 ਵੋਟਰ ਹਨ ਤੇ 80 ਟ੍ਰਾਂਸਜੈਂਡਰ ਵੋਟਰ ਹਨ। ਇਸ ਸੀਟ ‘ਤੇ ਮੁੱਖ ਮੁਕਾਬਲਾ ਭਾਜਪਾ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ, ਆਮ ਆਦਮੀ ਪਾਰਟੀ ਦੇ ਮੰਤਰੀ ਡਾ. ਬਲਬੀਰ ਸਿੰਘ, ਕਾਂਗਰਸ ਦੇ ਸਾਬਕਾ ਸਾਂਸਦ ਡਾ. ਧਰਮਵੀਰ ਗਾਂਧੀ ਤੇ ਅਕਾਲੀ ਦਲ ਦੇ ਐੱਨ.ਕੇ. ਸ਼ਰਮਾ ਦੇ ਵਿਚ ਹੈ। ਇਸ ਸੀਟ ‘ਤੇ ਕੁੱਲ 26 ਉਮੀਦਵਾਰ ਮੈਦਾਨ ਵਿਚ ਹਨ।