
ਮਨੁੱਖਤਾ ਦੀ ਭਲਾਈ ਅਤੇ ਲੋੜਵੰਦਾਂ ਦੀ ਮਦਦ ਵਾਲੇ ਗੁਰੂਆਂ ਦੇ ਇਸ ਸੰਦੇਸ਼ ਨੂੰ ਮੁੱਖ ਰੱਖਕੇ ਇਟਲੀ ਦੇ ਸ਼ਹਿਰ ਨਾਪੋਲੀ ਵਿੱਚ ਨਿਰੰਕਾਰੀ ਮਿਸ਼ਨ ਅਤੇ ਹੋਰ ਸਮਾਜ-ਸੇਵੀ ਸੰਸਥਾ ਨੇ ਮਿਲ ਕੇ ਖੂਨ ਦਾਨ ਕੈਂਪ ਲਗਾਇਆ। ਜਿਸ ਵਿੱਚ 100 ਦੇ ਕਰੀਬ ਖੂਨਦਾਨ ਕਰਨ ਵਾਲਿਆ ਨੇ ਖੂਨ ਦਾਨ ਕਰਕੇ ਮਾਨਵਤਾ ਦੀ ਸੇਵਾ ਵਿੱਚ ਹਿੱਸਾ ਪਾਉਂਦੇ ਹੋਏ ਸਾਡੇ ਗੁਰੂਆਂ ਦੁਆਰਾ ਦਿੱਤੇ ਹੋਏ ਫਲਸਫੇ ‘ਤੇ ਪੱਕੀ ਮੋਹਰ ਲਾਈ ।
ਇਥੇ ਇਟਲੀ ਵਿੱਚ ਲੋੜਵੰਦਾਂ ਲਈ ਖੂਨ ਇੱਕਠਾ ਕਰਨ ਵਾਲੀ ਸੰਸਥਾ AVIS ਦੀ ਪੂਰੀ ਡਾਕਟਰੀ ਟੀਮ ਨੇ ਸਭ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਤੇ ਕਿਹਾ ਅੱਜ ਸਮਾਜ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਨ ਦੀ ਲੋੜ ਹੈ ਕਿਉਂਕਿ ਮਨੁੱਖੀ ਸਰੀਰ ਹੀ ਖੂਨ ਬਣਾਉਣ ਦਾ ਸੋਮਾ ਹੈ। ਜਿਸ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਮੌਕੇ ਬੋਲਦੇ ਪਤਵੰਤਿਆਂ ਨੇ ਕਿਹਾ ਕਿ ਭਾਰਤੀ ਭਾਈਚਾਰੇ ਦੇ ਲੋਕ ਸਮਾਜ ਭਲਾਈ ਕਾਰਜਾਂ ਵਿਚ ਹਮੇਸ਼ਾ ਮੋਹਰੀ ਬਣਕੇ ਆਪਣਾ ਯੋਗਦਾਨ ਪਾਉਂਦੇ ਹਨ ਜੋ ਸਾਡੇ ਸਾਰਿਆਂ ਲਈ ਚੰਗਾ ਅਤੇ ਸ਼ੱਭ ਸੰਕੰਤ ਹੈ। ਡਾਕਟਰਾਂ ਦੀਆਂ ਟੀਮਾਂ ਵੱਲੋਂ ਖੂਨਦਾਨ ਕੈਂਪ ਵਿੱਚ ਹਿੱਸਾ ਪਾਉਣ ਵਾਲਿਆਂ ਦਾ ਖ਼ਾਸ ਤੌਰ ਕੇ ਧੰਨਵਾਦ ਕੀਤਾ ਗਿਆ। ਖੂਨਦਾਨ ਉਪਰੰਤ ਹੋਏ ਸਤਿਸੰਗ ਵਿਚ ਮਾਨਵ ਏਕਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ।