
ਦਾਲਾਂ ਅਤੇ ਹਰੀਆਂ ਸਬਜ਼ੀਆਂ ਦੀ ਮਹਿੰਗਾਈ ਨੇ ਆਮ ਆਦਮੀ ਦਾ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਸਭ ਤੋਂ ਵੱਧ ਅਸਰ ਆਲੂ, ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ‘ਤੇ ਪਿਆ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਨੇ ਯੋਜਨਾ ਬਣਾਈ ਹੈ। ਇਸ ਦੇ ਤਹਿਤ ਤੁਸੀਂ ਜਲਦੀ ਹੀ ਆਪਣੀ ਰਸੋਈ ‘ਚ ਭੂਟਾਨੀ ਆਲੂ ਦੇਖ ਸਕਦੇ ਹੋ। ਆਲੂਆਂ ਦੀਆਂ ਵਧਦੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਸਰਕਾਰ ਭੂਟਾਨ ਤੋਂ ਆਲੂਆਂ ਦੀ ਦਰਾਮਦ ਵਧਾਉਣ ‘ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਆਲੂਆਂ ਦੀਆਂ ਕੀਮਤਾਂ ਘਟਣਗੀਆਂ ਅਤੇ ਲੋਕਾਂ ਨੂੰ ਸਸਤਾ ਆਲੂ ਮਿਲੇਗਾ।
ਮਹਿੰਗਾਈ ਨੂੰ ਰੋਕਣ ਲਈ ਉਪਾਅ
ਇਕ ਰਿਪੋਰਟ ਮੁਤਾਬਕ ਸਰਕਾਰ ਨੂੰ ਲੱਗਦਾ ਹੈ ਕਿ ਦੇਸ਼ ‘ਚ ਆਲੂ ਦੇ ਘੱਟ ਉਤਪਾਦਨ ਕਾਰਨ ਕੀਮਤਾਂ ਉੱਚੀਆਂ ਰਹਿ ਸਕਦੀਆਂ ਹਨ। ਇਸ ਸਮੱਸਿਆ ਦੇ ਹੱਲ ਲਈ ਸਰਕਾਰ ਭੂਟਾਨ ਤੋਂ ਆਲੂਆਂ ਦੀ ਦਰਾਮਦ ਦੀ ਇਜਾਜ਼ਤ ਦੇਣ ‘ਤੇ ਵਿਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਦੂਜੇ ਦੇਸ਼ਾਂ ਤੋਂ ਆਲੂ ਦਰਾਮਦ ਕੀਤੇ ਜਾਣ ਦੀ ਸੰਭਾਵਨਾ ਵੀ ਵਿਚਾਰੀ ਜਾ ਰਹੀ ਹੈ।
ਭੂਟਾਨ ਤੋਂ ਆਲੂ ਦਰਾਮਦ ਕਰਨ ਦੀ ਮਨਜ਼ੂਰੀ
ਇਕ ਸੀਨੀਅਰ ਸਰਕਾਰੀ ਅਧਿਕਾਰੀ ਮੁਤਾਬਕ ਸਰਕਾਰ ਫਿਲਹਾਲ ਵਪਾਰੀਆਂ ਨੂੰ ਘੱਟ ਮਾਤਰਾ ‘ਚ ਆਲੂਆਂ ਦੀ ਦਰਾਮਦ ਕਰਨ ਦੀ ਇਜਾਜ਼ਤ ਦੇ ਸਕਦੀ ਹੈ। ਪਿਛਲੇ ਸਾਲ ਭੂਟਾਨ ਤੋਂ ਆਲੂ ਖਰੀਦਣ ਦੀ ਮਨਜ਼ੂਰੀ ਦਿੱਤੀ ਗਈ ਸੀ, ਜਿਸ ਦੇ ਤਹਿਤ ਵਪਾਰੀ ਬਿਨਾਂ ਲਾਇਸੈਂਸ ਭੂਟਾਨ ਤੋਂ ਆਲੂ ਖਰੀਦ ਸਕਦੇ ਸਨ।