
ਭਾਰਤ ਅਤੇ ਬੰਗਲਾਦੇਸ਼ ਵਿਚਾਲੇ 50 ਸਾਲ ਬਾਅਦ ਜ਼ਮੀਨ ਦੀ ਅਦਲਾ-ਬਦਲੀ ਹੋਈ ਹੈ। ਬੰਗਲਾਦੇਸ਼ ਦੇ ਲੋਕਾਂ ਨੇ ਇਸ ਨੂੰ ਈਦ ਦਾ ਤੋਹਫ਼ਾ ਦੱਸਿਆ ਹੈ। ਭਾਰਤ ਨੇ ਬੰਗਲਾਦੇਸ਼ ਨੂੰ ਸਰਹੱਦੀ ਠਾਕੁਰਗਾਂਵ ਦੇ ਰਾਣੀਸ਼ੰਕੋਈ ਉਪ ਜ਼ਿਲ੍ਹਾ ਦੀ 56.86 ਏਕੜ ਜ਼ਮੀਨ ਸੌਂਪੀ ਹੈ। ਇਸ ਦੇ ਜਵਾਬ ‘ਚ ਭਾਰਤ ਨੂੰ ਵੀ ਬੰਗਲਾਦੇਸ਼ ਤੋਂ 14.68 ਏਕੜ ਜ਼ਮੀਨ ਹਾਸਲ ਹੋਈ ਹੈ। ਭਾਰਤ ਵਲੋਂ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਅਤੇ ਬੰਗਲਾਦੇਸ਼ ਵਲੋਂ ਬੀਜੀਬੀ (ਬਾਰਡਰ ਗਾਰਡ ਬੰਗਲਾਦੇਸ਼) ਵਿਚਾਲੇ ਫਲੈਗ ਮੀਟਿੰਗ ‘ਚ ਜ਼ਮੀਨਾਂ ਦੀ ਅਦਲਾ-ਬਦਲੀ ਹੋਈ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ 1974 ‘ਚ ਜ਼ਮੀਨਾਂ ਦੀ ਅਦਲਾ-ਬਦਲੀ ਦਾ ਸਮਝੌਤਾ ਹੋਇਆ ਸੀ ਪਰ ਰਾਣੀਸ਼ੰਕੋਈ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਹੋਈ ਸੀ।ਸਾਨੂੰ ਤਾਂ ਈਦ ਦਾ ਤੋਹਫ਼ਾ ਮਿਲ ਗਿਆ। ਇਸ ਲਈ ਅਸੀਂ ਬੀ.ਐੱਸ.ਐੱਫ. ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਤੱਕ ਅਸੀਂ ਭਾਰਤ ਦੇ ਹਿੱਸੇ ‘ਚ ਆਪਣੀ ਜ਼ਮੀਨ ਬਾਰੇ ਬਜ਼ੁਰਗਾਂ ਤੋਂ ਸੁਣਦੇ ਸੀ, ਹੁਣ ਅਸੀਂ ਉੱਥੇ ਜਾ ਕੇ ਖੇਤੀ ਕਰ ਸਕਾਂਗੇ। ਬੰਗਲਾਦੇਸ਼ ਦੇ 8 ਹੋਰ ਜ਼ਿਲ੍ਹਿਆਂ ‘ਚ ਜ਼ਮੀਨ ਦੀ ਵੰਡ ਲਈ ਸਰਵੇ ਪ੍ਰਸਤਾਵਿਤ ਹੈ। ਇਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਜ਼ਮੀਨ ਦੀ ਵੰਡ ਹੋ ਸਕੇਗੀ। ਸਰਵੇ ‘ਚ ਬੀਐੱਸਐੱਫ, ਬੀਜੀਬੀ ਨਾਲ ਹੋਰ ਏਜੰਸੀਆਂ ਵੀ ਸ਼ਾਮਲ ਹੋਣਗੀਆਂ। ਸਰਵੇ ਸਾਲ ਦੇ ਅੰਤ ਤੱਕ ਪੂਰਾ ਹੋਵੇਗਾ।