
ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਭੈੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੋਰ ਬਾਠ ਆਈ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਸੁਮਿਤ ਸੂਦ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਨਿਗਰਾਨੀ ਹੇਠ ਜਤਿੰਦਰ ਸਿੰਘ ਇੰਸਪੈਕਟਰ/ਮੁੱਖ ਅਫਸਰ ਥਾਣਾ ਭੋਗਪੁਰ ਦੀ ਟੀਮ ਵਲੋ ਤਿੰਨ ਦੋਸ਼ੀ ਗ੍ਰਿਫਤਾਰ ਕਰਕੇ ਇਹਨਾ ਪਾਸੋ ਇੱਕ ਮੋਟਰਸਾਈਕਲ, ਦੋ ਸਕੂਟਰੀਆ ਅਤੇ ਤਿੰਨ ਦਾਤਰ ਕਬਜਾ ਪੁਲਿਸ ਵਿੱਚ ਲੈ ਕੇ ਵੱਡੀ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਮਿਤ ਸੂਦ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 03.04.24 ਨੂੰ ਸੁਰਿੰਦਰ ਪੁੱਤਰ ਬੱਲੂ ਰਾਮ ਵਾਸੀ ਪਿੰਡ ਬੁਲਾਣਾ ਥਾਣਾ ਈਸਰਾਣਾ ਜਿਲਾ ਪਾਣੀਪਤ ਹਰਿਆਣਾ ਨੇ ਬਿਆਨ ਲਿਖਾਇਆ ਕਿ ਟਰਾਲਾ ਨੰਬਰ HR-46-E-9073 ਪਰ ਮਿਤੀ 002/03.04.24 ਦੀ ਰਾਤ ਉਹ ਆਪਣਾ ਟਰਾਲਾ ਜੰਮੂ ਵਿਖੇ ਲੋਡ ਉਤਾਰ ਕੇ ਵਾਪਿਸ ਗੁੜਗਾਊ ਜਾ ਰਿਹਾ ਸੀ ਉਸ ਦੇ ਨਾਮ ਉਸ ਦਾ ਸਾਂਢੂ ਬਲਰਾਜ ਪੁੱਤਟ ਮਨੋਹਰ ਲਾਲ ਵਾਸੀ ਹਿਸਾਰ ਸੀ। ਵਕਤ ਕਰੀਬ 03:00 ਵਜੇ ਦੋਨੋ ਜਨੇ ਜੋਤੀ ਢਾਬਾ ਸੱਦਾ ਚੱਕ ਵਿਖੇ ਟਰਾਲਾ ਖੜਾ ਕਰਕੇ ਸੁੱਤੇ ਸੀ ਤਾਂ ਤਿੰਨ ਨਾਮਲੂਮ ਵਿਅਕਤੀ ਚਿੱਟੇ ਰੰਗ ਦੀ ਬਿਨਾ ਨੰਬਰੀ ਐਕਟੀਵਾ ਪਰ ਸਵਾਰ ਹੋ ਕੇ ਆਏ ਜਿਨਾ ਵਿੱਚੋ ਇੱਕ ਪਾਸ ਦਾਤਰ ਫੜਿਆ ਹੋਇਆ ਸੀ। ਜਿਸ ਦੇ ਸਿਰ ਦੇ ਬਾਲ ਲੰਮੇ ਸੀ ਅਤੇ ਮੱਥੇ ਪਰ ਪੱਟੀ ਬੰਨੀ ਹੋਈ ਸੀ। ਜਿਸ ਦੇ ਨਾਲ ਦੇ ਦੂਸਰੇ ਦੋ ਵਿਅਕਤੀ ਛੋਟੇ ਕੱਦ ਦੇ ਸੀ। ਜਿਨਾ ਨੇ ਦਾਤਰ ਕੰਡਕਟਰ ਸਾਈਡ ਤੇ ਮਾਰ ਕੇ ਸ਼ੀਸ਼ਾ ਭੰਨ ਦਿੱਤਾ ਤੇ ਤਾਕੀ ਵਿੱਚ ਦੀ ਹੱਥ ਪਾ ਕੇ ਤਾਕੀ ਖੋਲ ਦਿੱਤੀ। ਦੋ ਵਿਅਕਤੀ ਅੰਦਰ ਵੜ ਗਏ ਅਤੇ ਲੰਬੇ ਕੱਦ ਵਾਲੇ ਵਿਅਕਤੀ ਨੇ ਦਾਤਰ ਦਾ ਪੁੱਠਾ ਵਾਰ ਉਸ ਦੇ ਸਾਂਢੂ ਬਲਰਾਜ ਦੇ ਮਾਰਿਆ ਜੋ ਉਸ ਦੀ ਬਾਂਹ ਖੱਬੀ ਪਰ ਹਲਕਾ ਜਿਹਾ ਵੱਜਿਆ ਜਿਨਾ ਨੇ ਦਾਤਰ ਦਿਖਾ ਕੇ ਉਸ ਦੀ ਜੇਬ ਵਿੱਚੋ 4500/ਰੁਪਏ, ਉਸ ਦਾ ਛੋਟਾ ਕੀ ਪੈਡ ਵਾਲਾ ਅਤੇ ਹੋਰ ਸਮਾਨ ਅਤੇ ਉਸ ਦੇ ਸਾਂਢੂ ਬਲਰਾਜ ਦੀ ਜੇਬ ਵਿੱਚੋ 20,000/ਰੁਪਏ ਕੱਢ ਕੇ ਸਕੂਟਰੀ ਪਰ ਸਵਾਰ ਹੋ ਕੇ ਦਾਤਰ ਸਮੇਤ ਜਲੰਧਰ ਸਾਈਡ ਨੂੰ ਫਰਾਰ ਹੋ ਗਏ। ਜਿਸ ਤੇ ਏ.ਐਸ.ਆਈ ਪਰਮਜੀਤ ਸਿੰਘ ਚੋਂਕੀ ਇੰਚਾਰਜ ਪਚਰੰਗਾ ਵਲੋ ਮੁਕੱਦਮਾ ਨੰਬਰ 28 ਮਿਤੀ 03.04.24 ਅ/ਧ 379-ਬੀ ਭ:ਦ ਥਾਣਾ ਭੋਗਪੁਰ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਦੋਰਾਨੇ ਤਫਤੀਸ਼ ਦੋਸ਼ੀ ਜੱਗਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਭੁਲੱਲਾ ਵਾਸੀ ਬੜਾ ਪਿੰਡ ਥਾਣਾ ਕਰਤਾਰਪੁਰ, ਅਜੇ ਸ਼ਰਮਾ ਉਰਫ ਗੋਰਾ ਪੁੱਤਰ ਪ੍ਰਸ਼ਤੋਮ ਲਾਲ ਵਾਸੀ ਮਕਾਨ ਨੰਬਰ 221 ਨਿਊ ਜਵਾਲਾ ਨਗਰ ਡਵੀਜਨ ਨੰਬਰ 01 ਜਲੰਧਰ, ਅਨਿਲ ਕੁਮਾਰ ਉਰਫ ਹਨੀ ਪੁੱਤਰ ਪਵਨ ਕੁਮਾਰ ਵਾਸੀ ਚੋਗਿਟੀ ਬਾਈਪਾਸ ਸੂਰਿਆ ਇੰਨਕਲੇਵ ਜਲੰਧਰ ਨੂੰ ਕੱਲ ਮਿਤੀ 04.04.24 ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋ ਇੱਕ ਮੋਟਰਸਾਈਕਲ, ਦੋ ਸਕੂਟਰੀਆ ਮਾਰਾਕ ਐਕਟੀਵਾ ਰੰਗ ਚਿੱਟਾ ਅਤੇ ਤਿੰਨ ਦਾਤਰ ਕਬਜਾ ਪੁਲਿਸ ਵਿੱਚ ਲਏ ਗਏ ਹਨ। ਜਿਨਾ ਵਲੋ ਹੋਰ ਵੀ ਕਾਫੀ ਵਾਰਦਾਤਾ ਕੀਤੀਆ ਗਈਆ ਹਨ। ਜਿਨਾ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਕਿ ਇਹਨਾ ਵਲੋ ਹੋਰ ਕਿੱਥੇ -ਕਿੱਥੇ ਵਾਰਦਾਤਾ ਕੀਤੀਆ ਹਨ।