ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਨੂਰਮਹਿਲ ਦੀ ਪੁਲਿਸ ਵੱਲੋ 13,500 ਮਿ: ਲੀ: (18 ਬੋਤਲਾ) ਨਜ਼ਾਇਜ ਸਰਾਬ ਬ੍ਰਾਮਦ ਕਰਕੇ ਸਫਲਤਾ ਹਾਸਿਲ ਕੀਤੀ

ਡਾ. ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ/ਲੁੱਟਾ ਖੋਹਾ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਕੁਲਵਿੰਦਰ ਸਿੰਘ ਵਿਰਕ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਦੀ ਅਗਵਾਈ ਹੇਠ ਇੰਸਪੈਕਟਰ ਵਰਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਵੱਲੋਂ 01 ਨੌਜਵਾਨ ਨੂੰ 13,500 ਮਿ: ਲੀ: (18 ਬੋਤਲਾ) ਨਜੈਜ ਸਰਾਬ ਸਮੇਤ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਗਈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਕੁਲਵਿੰਦਰ ਸਿੰਘ ਵਿਰਕ ਉਪ ਪੁਲਿਸ ਕਪਤਾਨ, ਸਬ- ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਮਿਤੀ 02-03-2024 ਨੂੰ 51 ਜਗਜੀਤ ਸਿੰਘ ਸਮੇਤ ਪੁਲਿਸ ਪਾਰਟੀ ਨਹਿਰ ਪਿੰਡ ਡੱਲਾ ਮੌਜੂਦ ਸੀ ਤਾ ਸਾਹਮਣੇ ਇੱਕ ਵਿਅਕਤੀ ਹੱਥ ਵਿਚ ਪਲਾਸਟਿਕ ਦੀ ਕੈਨੀ ਫੜੀ ਪੈਦਲ ਆ ਰਿਹਾ ਸੀ ਜੋ ਵਿਅਕਤੀ ਮਨਪ੍ਰੀਤ ਉਰਫ ਕਾਕੂ ਪੁੱਤਰ ਸ਼ੰਕਰ ਵਾਸੀ ਸ਼ਮਸ਼ਾਬਾਦ ਥਾਣਾ ਨੂਰਮਹਿਲ ਨੂੰ ਸ਼ੱਕ ਦੀ ਬਨਾਹ ਤੇ ਕਾਬੂ ਕਰਕੇ ਉਸ ਪਾਸ ਫੜੀ ਕੈਨੀ ਵਿੱਚੋ 13,500 ਮਿ: ਲੀ: (18 ਬੋਤਲਾ) ਨਜੈਜ ਸਰਾਬ ਬ੍ਰਾਮਦ ਕਰਕੇ ਕਾਬੂ ਕੀਤਾ ਗਿਆ।ਜਿਸ ਤੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 18 ਮਿਤੀ 02 ਅ/ਧ 61-01-14 EXACT ਥਾਣਾ ਨੂਰਮਹਿਲ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।ਜੋ ਦੌਰਾਨੇ ਤਫਤੀਸ ਇਹ ਵੀ ਪਾਇਆ ਗਿਆ ਕਿ ਦੋਸੀ ਮਨਪ੍ਰੀਤ ਉਰਫ ਕਾਕੂ ਪੁੱਤਰ ਸ਼ੰਕਰ ਵਾਸੀ ਸ਼ਮਸ਼ਾਬਾਦ ਥਾਣਾ ਨੂਰਮਹਿਲ ਮੁਕੱਦਮਾ ਨੰਬਰ 03 ਮਿਤੀ 05-01-2021 ਅ/ਧ 379-ਬੀ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਵਿੱਚ ਮਾਣਯੋਗ ਅਦਾਲਤ ਸ਼੍ਰੀ ਗੁਰਮਹਿਤਾਬ ਸਿੰਘ ਜੇ.ਐਮ.ਆਈ.ਸੀ ਫਿਲੌਰ ਜੀ ਵੱਲੋ ਭਗੌੜਾ ਕਰਾਰ ਸੀ।ਜਿਸ ਨੂੰ ਉਕਤ ਮੁਕੱਦਮਾ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਬ੍ਰਾਮਦਗੀ:-

13,500 ਮਿ: ਲੀ: (18 ਬੋਤਲਾ) ਨਜੈਜ ਸਰਾਬ

Posted in Uncategorized

Leave a Reply

Your email address will not be published. Required fields are marked *