
ਅਮਰੀਕਾ ਦੀ ਫੈਡਰਲ ਸਰਕਾਰ ਨੇ ਅਮਰੀਕਾ ਵਿੱਚ ਬਾਲਟੀਮੋਰ ਪੁਲ ਦੇ ਨਿਰਮਾਣ ਲਈ ਸ਼ੁਰੂਆਤੀ ਤੌਰ ‘ਤੇ 60 ਮਿਲੀਅਨ ਡਾਲਰ ਅਤੇ ਭਾਰਤੀ ਬਣਦੀ ਕਰੰਸੀ (480 ਕਰੋੜ ਰੁਪਏ) ਦੇ ਐਮਰਜੈਂਸੀ ਫੰਡ ਅਲਾਟ ਕੀਤੇ ਹਨ, ਜੋ ਹਾਲ ਹੀ ਵਿੱਚ ਬੀਤੇਂ ਦਿਨੀ ਇੱਕ ਜਹਾਜ਼ ਦੀ ਟੱਕਰ ਕਾਰਨ ਡਿੱਗ ਗਿਆ ਸੀ। ਮੈਰੀਲੈਂਡ ਦੇ ਗਵਰਨਰ ਵੇਸਮੂਰ ਦੀ ਬੇਨਤੀ ਦੇ ਨਾਲ ਹੀ ਰਾਸ਼ਟਰੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਰਾਜ ਨੂੰ ਇਹ ਫੰਡ ਦਿੱਤੇ। ਇਨ੍ਹਾਂ ਪੈਸਿਆਂ ਨਾਲ ਪੁਲ ਦਾ ਮਲਬਾ ਦਰਿਆ ਤੋਂ ਹਟਾ ਕੇ ਢਹਿ-ਢੇਰੀ ਹੋਏ ਹਿੱਸੇ ਨੂੰ ਦੁਬਾਰਾ ਬਣਾਇਆ ਜਾਵੇਗਾ।ਰਾਸ਼ਟਰਪਤੀ ਜੋਅ ਬਾਈਡੇਨ ਪਹਿਲਾਂ ਹੀ ਮੀਡੀਆ ਨੂੰ ਦੱਸ ਚੁੱਕੇ ਹਨ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ ਜੇ ਲੋੜ ਪਈ ਤਾਂ ਬਾਲਟੀਮੋਰ ਪੁਲ ਨੂੰ ਜਲਦੀ ਤੋਂ ਜਲਦੀ ਦੁਬਾਰਾ ਬਣਾਉਣ ਲਈ ਜ਼ਮੀਨ ਤੋਂ ਬਹੁਤ ਉੱਚਾ ਅਸਮਾਨ ਵੱਲ ਲਿਜਾਇਆ ਜਾਵੇਗਾ।