ਯੂਕ੍ਰੇਨ ਦੇ ਪ੍ਰਮੁੱਖ ਪਣਬਿਜਲੀ ਪਲਾਂਟ ਅਤੇ ਬਿਜਲੀ ਸਹੂਲਤਾਂ ’ਤੇ ਰੂਸ ਦਾ ਹਮਲਾ, 3 ਦੀ ਮੌਤ, ਬਿਜਲੀ ਬੰਦ

ਰੂਸ ਨੇ ਯੂਕ੍ਰੇਨ ਦੇ ਸਭ ਤੋਂ ਵੱਡੇ ਪਣਬਿਜਲੀ ਪਲਾਂਟ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਬਿਜਲੀ ਸਹੂਲਤਾਂ ‘ਤੇ ਹਮਲਾ ਕੀਤਾ, ਜਿਸ ਕਾਰਨ ਵਿਆਪਕ ਤੌਰ ’ਤੇ ਬਿਜਲੀ ਬੰਦ ਹੋ ਗਈ ਅਤੇ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ। ਯੂਕ੍ਰੇਨ ਦੇ ਊਰਜਾ ਮੰਤਰੀ ਜਰਮਨ ਗਾਲੁਸ਼ਚੇਂਕੋ ਨੇ ਕਿਹਾ ਕਿ ਰਾਤ ਸਮੇਂ ਕੀਤੇ ਗਏ ਡਰੋਨ ਅਤੇ ਰਾਕੇਟ ਹਮਲੇ ਯੂਕਰੇਨ ਦੇ ਊਰਜਾ ਖੇਤਰ ‘ਤੇ ਹਾਲ ਹੀ ਦੇ ਸਭ ਤੋਂ ਵੱਡੇ ਹਮਲੇ ਸਨ ਅਤੇ ਇਨ੍ਹਾਂ ਦਾ ਮਕਸਦ ਨਾ ਸਿਰਫ ਨੁਕਸਾਨ ਪਹੁੰਚਾਉਣਾ ਸੀ ਸਗੋਂ ਦੇਸ਼ ਦੀ ਊਰਜਾ ਪ੍ਰਣਾਲੀ ਨੂੰ ਵੱਡੇ ਪੱਧਰ ’ਤੇ ਵਿਗਾੜਨਾ ਵੀ ਸੀ, ਜਿਵੇਂ ਕਿ ਪਿਛਲੇ ਸਾਲ ਦੇ ਮਾਮਲੇ ’ਚ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਮਲਿਆਂ ਕਾਰਨ ਡਨੀਪਰੋ ਹਾਈਡ੍ਰੋਇਲੈਕਟ੍ਰਿਕ ਪਲਾਂਟ ਵਿਚ ਅੱਗ ਲੱਗ ਗਈ, ਜੋ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਪਾਵਰ ਪਲਾਂਟ, ਜ਼ਪੋਰੀਝਜ਼ਿਆ ਨਿਊਕਲੀਅਰ ਪਾਵਰ ਪਲਾਂਟ ਨੂੰ ਬਿਜਲੀ ਸਪਲਾਈ ਕਰਦਾ ਹੈ।

ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਮੁਖੀ ਰਾਫੇਲ ਗ੍ਰੋਸੀ ਨੇ ਸ਼ੁੱਕਰਵਾਰ ਤੜਕੇ ਕਿਹਾ ਕਿ ਪਲਾਂਟ ਦੀ ਮੁੱਖ 750-ਕਿਲੋਵਾਟ ਪਾਵਰ ਲਾਈਨ ਕੱਟ ਦਿੱਤੀ ਗਈ ਸੀ ਅਤੇ ਇਕ ਘੱਟ-ਪਾਵਰ ਬੈਕਅੱਪ ਲਾਈਨ ਕੰਮ ਕਰ ਰਹੀ ਸੀ। ਪਲਾਂਟ ’ਤੇ ਰੂਸੀ ਫੌਜਾਂ ਦਾ ਕਬਜ਼ਾ ਹੈ ਅਤੇ ਪਲਾਂਟ ਦੇ ਆਲੇ-ਦੁਆਲੇ ਲੜਾਈ ਪ੍ਰਮਾਣੂ ਹਾਦਸੇ ਦੇ ਡਰ ਕਾਰਨ ਲਗਾਤਾਰ ਚਿੰਤਾ ਬਣੀ ਹੋਈ ਹੈ। ਦੇਸ਼ ਦੇ ਹਾਈਡ੍ਰੋਪਾਵਰ ਅਥਾਰਟੀ ਨੇ ਕਿਹਾ ਕਿ ਹਾਈਡ੍ਰੋਪਾਵਰ ਸਟੇਸ਼ਨ ’ਤੇ ਡੈਮ ਦੇ ਟੁੱਟਣ ਦਾ ਕੋਈ ਖ਼ਤਰਾ ਨਹੀਂ ਹੈ। ਡੈਮ ਟੁੱਟਣ ਨਾਲ ਨਾ ਸਿਰਫ਼ ਪ੍ਰਮਾਣੂ ਪਲਾਂਟ ਦੀ ਸਪਲਾਈ ਵਿਚ ਵਿਘਨ ਪੈ ਸਕਦਾ ਸੀ।

Leave a Reply

Your email address will not be published. Required fields are marked *