
ਅਮਰੀਕਾ ਦੇ ਦੱਖਣੀ ਸੂਬੇ ਲੁਈਸਿਆਨਾ ਦੇ ਸਭ ਤੋਂ ਵੱਡੇ ਸ਼ਹਿਰ ਨਿਊ ਓਰਲੀਨਜ਼ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਚੌਰਾਹੇ ਨੇੜੇ ਹੋਈ ਗੋਲੀਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਇਕ ਨਿਊਜ਼ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ।
ਨਿਊ ਓਰਲੀਨਜ਼ ਪੁਲਸ ਨੇ ਕਿਹਾ ਕਿ ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੂਜੇ ਦੀ ਹਸਪਤਾਲ ਵਿੱਚ ਮੌਤ ਹੋ ਗਈ। ਦੋ ਵਿਅਕਤੀਆਂ ਦੀ ਹਾਲਤ ਸਥਿਰ ਹੈ। ਗਵਾਹਾਂ ਦੇ ਅਨੁਸਾਰ ਹਮਲਾਵਰਾਂ ਦੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਲਗਭਗ 30 ਰਾਊਂਡ ਫਾਇਰ ਕੀਤੇ। ਸਥਾਨਕ ਮੀਡੀਆ ਆਉਟਲੈਟ ਨੋਲਾ ਨੇ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਤੋਂ ਬਾਅਦ, ਚੌਰਾਹੇ ‘ਤੇ ਇਕ ਵਿਅਕਤੀ ਦੀ ਲਾਸ਼ ਪਈ ਦੇਖੀ ਗਈ। ਰਿਪੋਰਟਾਂ ਮੁਤਾਬਕ ਅਧਿਕਾਰੀ ਇਸ ਦੋਹਰੇ ਕਤਲਕਾਂਡ ਦੇ ਘੱਟੋ-ਘੱਟ ਦੋ ਸ਼ੱਕੀਆਂ ਦੀ ਭਾਲ ਕਰ ਰਹੇ ਹਨ। ਕੋਈ ਸੰਭਾਵੀ ਉਦੇਸ਼ ਜਾਂ ਹੋਰ ਵੇਰਵੇ ਤੁਰੰਤ ਉਪਲਬਧ ਨਹੀਂ ਹਨ ਅਤੇ ਜਾਂਚ ਜਾਰੀ ਹੈ।