SIA ਨੇ ਅੱਤਵਾਦੀ ਸਾਜਿਸ਼ ਮਾਮਲੇ ‘ਚ ਜੰਮੂ ‘ਚ 7 ਥਾਵਾਂ ‘ਤੇ ਕੀਤੀ ਛਾਪੇਮਾਰੀ

ਰਾਜ ਜਾਂਚ ਏਜੰਸੀ (ਐੱਸ.ਆਈ.ਏ.) ਨੇ ਪਾਕਿਸਤਾਨ ਸਮਰਥਿਤ ਅੱਤਵਾਦੀ ਸਾਜਿਸ਼ ਮਾਮਲੇ ਦੀ ਜਾਂਚ ਦੇ ਅਧੀਨ ਸ਼ੁੱਕਰਵਾਰ ਨੂੰ ਜੰਮੂ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ 7 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅੱਤਵਾਦ ਰੋਕੂ ਏਜੰਸੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਜੰਮੂ ‘ਚ ਅਦਾਲਤ ਤੋਂ ਤਲਾਸ਼ੀ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ ਐੱਸ.ਆਈ.ਏ. ਦੀਆਂ ਕਈਆਂ ਟੀਮਾਂ ਨੇ ਸਵੇਰੇ ਡੋਡਾ ਜ਼ਿਲ੍ਹੇ ‘ਚ ਤਿੰਨ ਥਾਵਾਂ, ਰਿਆਸੀ ਜ਼ਿਲ੍ਹੇ ‘ਚ 2 ਥਾਵਾਂ ਅਤੇ ਰਾਮਬਨ ਅਤੇ ਜੰਮੂ ਜ਼ਿਲ੍ਹਿਆਂ ‘ਚ ਇਕ-ਇਕ ਸਥਾਨ ‘ਤੇ ਇਕੱਠੇ ਤਲਾਸ਼ੀ ਲਈ। 

ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਕੋਈ ਮੋਬਾਇਲ ਫੋਨ ਅਤੇ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ। ਬੁਲਾਰੇ ਨੇ ਕਿਹਾ ਕਿ ਉਮੀਦ ਹੈ ਕਿ ਜ਼ਬਤ ਕੀਤੀ ਗਈ ਸਮੱਗਰੀ ਨਾਲ ਅੱਤਵਾਦੀ ਨੈੱਟਵਰਕ ਦੀ ਡੂੰਘੀ ਸਾਜਿਸ਼ ਦੀ ਤਹਿ ਤੱਕ ਪਹੁੰਚਣ ਲਈ ਕੁਝ ਸੁਰਾਗ ਮਿਲਣਗੇ। ਅਧਿਕਾਰੀ ਨੇ ਕਿਹਾ ਕਿ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਖੇਤਰੀ ਸਹਿਯੋਗੀਆਂ ਵਲੋਂ ਰਚੀ ਗਈ ਅਪਰਾਧਕ ਸਾਜਿਸ਼ ਦਾ ਪਰਦਾਫਾਸ਼ ਕਰਨ ਲਈ ਐੱਸ.ਆਈ.ਏ. ਜੰਮੂ ‘ਚ ਦਰਜ ਇਕ ਮਾਮਲੇ ‘ਚ ਜਾਂਚ ਦੇ ਅਧੀਨ ਛਾਪੇਮਾਰੀ ਦੀ ਇਹ ਕਾਰਵਾਈ ਕੀਤੀ ਗਈ।

Leave a Reply

Your email address will not be published. Required fields are marked *