
ਬਰੈਂਪਟਨ ਦੀ ਇੱਕ ਪਾਰਕ ਵਿੱਚ ਚਾਕੂ ਦੀ ਨੋਕ ‘ਤੇ ਲੁੱਟ ਦੌਰਾਨ ਵਾਪਰੀ ਛੂਰੇਬਾਜ਼ੀ ਦੀ ਘਟਨਾ ਵਿਚ ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਪੀਲ ਰੀਜਨਲ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਦੁਪਹਿਰ 2 ਵਜੇ ਦੇ ਕਰੀਬ ਮੇਨ ਸਟ੍ਰੀਟ ਨੌਰਥ ਅਤੇ ਵੋਡਨ ਸਟ੍ਰੀਟ ਈਸਟ ਦੇ ਖੇਤਰ ਵਿੱਚ ਸਪ੍ਰੌਲ ਅਤੇ ਕੇਨ ਵਿਲੰਸ ਡਰਾਈਵ ਦੇ ਨੇੜੇ ਬੁਲਾਇਆ ਗਿਆ ਸੀ।
ਪੁਲਸ ਦਾ ਕਹਿਣਾ ਹੈ ਕਿ ਇੱਕ ਸਪੱਸ਼ਟ ਲੁੱਟ ਦੌਰਾਨ ਪੀੜਤ ਨੂੰ 2 ਵਾਰ ਚਾਕੂ ਮਾਰਿਆ ਗਿਆ ਸੀ। ਪੀਲ ਪੈਰਾਮੈਡਿਕਸ ਅਨੁਸਾਰ, ਪੀੜਤ ਨੂੰ ਟੋਰਾਂਟੋ ਦੇ ਇੱਕ ਟਰਾਮਾ ਸੈਂਟਰ ਵਿੱਚ ਗੰਭੀਰ ਸੱਟਾਂ ਨਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਅਤੇ ਸ਼ੱਕੀ ਦਾ ਕੋਈ ਵੇਰਵਾ ਨਹੀਂ ਹੈ।