
ਵਿਸ਼ਵ ਪ੍ਰਸਿੱਧ ਮਹਾਕਾਲੇਸ਼ਵਰ ਮੰਦਰ ਵਿਚ ਇਸ ਵਾਰ ਦੀਵਾਲੀ ਮੌਕੇ ਵਿਸ਼ੇਸ਼ ਸਜਾਵਟ ਕੀਤੀ ਗਈ ਹੈ। ਜੋ ਸ਼ਰਧਾਲੂਆਂ ਅਤੇ ਸੈਲਾਨੀਆਂ ਵਿਚਾਲੇ ਖਿੱਚ ਦਾ ਕੇਂਦਰ ਬਣ ਗਈ ਹੈ। ਮੰਦਰ ਦੇ ਚਾਰੋਂ ਪਾਸੇ ਰੰਗ-ਬਿਰੰਗੀਆਂ LED ਲਾਈਟਾਂ ਨੇ ਇਸ ਨੂੰ ਅਦਭੁੱਤ ਰੂਪ ਦਿੱਤਾ ਹੈ।ਇਸ ਦੀਵਾਲੀ ਸ਼ਰਧਾਲੂ ਦੂਰ-ਦੂਰ ਤੋਂ ਇਸ ਦ੍ਰਿਸ਼ ਦਾ ਆਨੰਦ ਲੈਣ ਆ ਰਹੇ ਹਨ। ਡਰੋਨ ਦੀ ਮਦਦ ਨਾਲ ਇਸ ਸਜਾਵਟ ਨੂੰ ਵੇਖਣ ਦਾ ਅਨੁਭਵ ਹੋਰ ਵੀ ਰੋਮਾਂਚਕ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਰੌਸ਼ਨੀ ਵਿਚ ਮਹਾਕਾਲੇਸ਼ਵਰ ਦੀ ਭਗਤੀ ਦਾ ਇਕ ਨਵਾਂ ਅਨੁਭਵ ਮਿਲਦਾ ਹੈ।