
6 ਮਹੀਨਿਆਂ ਦੀ ਜਾਂਚ ਤੋਂ ਬਾਅਦ ਪੁਲਸ ਨੇ ਬੀਤੇ ਦਿਨ ਇਕ ਗੁਜਰਾਤੀ ਭਾਰਤੀ ਸੰਜੇ ਪਟੇਲ ਦਾ ਪਰਦਾਫਾਸ਼ ਕੀਤਾ। ਜੋ ਇਲੀਨੋਇਸ ਸੂਬੇ ਵਿੱਚ ਰਹਿੰਦਾ ਸੀ। ਅਤੇ ਓਹੀਓ ਸੂਬੇ ਵਿੱਚ ਗੇਮਿੰਗ ਮਸ਼ੀਨਾਂ ਰਾਹੀਂ ਕਾਨੂੰਨੀ ਤੌਰ ‘ਤੇ ਜੂਆ ਖਿਡਾਉਦਾ ਸੀ। ਪੁਲਸ ਨੇ ਗੇਮਿੰਗ ਮਸ਼ੀਨਾ ਚਲਾਉਣ ਵਾਲੇ ਸੰਜੇ ਪਟੇਲ ਨੂੰ ਲੱਖਾਂ ਡਾਲਰਾਂ ਦੀ ਨਕਦੀ ਜ਼ਬਤ ਕਰਕੇ ਗ੍ਰਿਫ਼ਤਾਰ ਕੀਤਾ। ਸਥਾਨਕ ਪੁਲਸ ਤੋਂ ਇਲਾਵਾ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ ਨੇ ਓਹੀਓ ਰਾਜ ਦੇ ਕੇਟਰਿੰਗ ਸਿਟੀ ਵਿੱਚ ਇੱਕ ਇੰਟਰਨੈਟ ਕੈਫੇ ਨਾਂ ਦੀ ਆੜ ਵਿੱਚ ਸਲਾਟ ਮਸ਼ੀਨਾਂ ਨਾਲ ਜੂਆ ਖਿਡਾ ਰਹੇ ਗੁਜਰਾਤੀ ਭਾਰਤੀ ਖ਼ਿਲਾਫ਼ ਕਾਰਵਾਈ ਕੀਤੀ।
ਦੋਸ਼ੀ ਸੰਜੇ ਪਟੇਲ ਨਾਂ ਦੇ ਵਿਅਕਤੀ ਨੂੰ ਪੁਲਸ ਨੇ 30 ਮਈ ਨੂੰ ਹਿਰਾਸਤ ਵਿਚ ਲਿਆ ਸੀ ਅਤੇ ਉਸ ਨੂੰ ਹੁਣ 1 ਅਗਸਤ ਨੂੰ ਮੋਂਟਗੋਮਰੀ ਕਾਉਂਟੀ ਕਾਮਨ ਪਲੀਜ਼ ਕੋਰਟ ਵਿਚ ਪੇਸ਼ ਕੀਤਾ ਜਾਣਾ ਹੈ। ਉਸ ‘ਤੇ ਜੂਏ ਤੋਂ ਇਲਾਵਾ ਜੂਏ ਦਾ ਘਰ ਚਲਾਉਣ ਦੇ ਵੀ ਦੋਸ਼ ਹਨ। ਸੰਜੇ ਪਟੇਲ (44) ਸ਼ਿਕਾਗੋ ਤੋਂ ਲਗਭਗ 300 ਮੀਲ ਦੀ ਦੂਰੀ ਤੇ ਇਲੀਨੋਇਸ ਦੇ ਨੈਪਰਵਿਲੇ ਵਿੱਚ ਰਹਿੰਦਾ ਹੈ। ਕੇਟਰਿਗ ਪੁਲਸ ਵਿਭਾਗ ਵਲੋਂ 30 ਮਈ ਨੂੰ ਸੰਜੇ ਪਟੇਲ ਦੇ ਇੰਟਰਨੈਟ ਕੈਫੇ ‘ਤੇ ਛਾਪਾ ਮਾਰਨ ਤੋਂ ਪਹਿਲਾਂ, ਸ਼ੱਕੀ ਵਿਅਕਤੀ ਡੇਟਨ ਪੁਲਸ ਵਿਭਾਗ ਤੇ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ ਦੇ ਸ਼ਿਕਾਗੋ ਦਫਤਰ ਦੁਆਰਾ ਪਿਛਲੇ ਛੇ ਮਹੀਨਿਆਂ ਤੋਂ ਨਿਗਰਾਨੀ ਹੇਠ ਸੀ।