
ਮਾਨਸੂਨ ਪੂਰੇ ਦੇਸ਼ ‘ਚ ਪਹੁੰਚ ਚੁੱਕਾ ਹੈ ਤੇ ਦੇਸ਼ ਦੇ 11 ਸੂਬਿਆਂ ’ਚ ਭਾਰੀ ਮੀਂਹ ਕਾਰਨ ਹਾਲਾਤ ਵਿਗੜ ਗਏ ਹਨ। ਮਹਾਨਗਰ ਮੁੰਬਈ ਦੇ ਕਈ ਇਲਾਕਿਆਂ ’ਚ 6 ਘੰਟਿਆਂ ’ਚ 300 ਮਿਲੀਮੀਟਰ ਮੀਂਹ ਪੈ ਗਿਆ ਹੈ। ਇਹੀ ਨਹੀਂ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ, ਇਸ ਲਈ ਮੁੰਬਈ ‘ਚ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਭਾਰੀ ਬਾਰਿਸ਼ ਕਾਰਨ ਉਥੇ 50 ਤੋਂ ਵੱਧ ਉਡਾਣਾਂ ਨੂੰ ਵੀ ਰੱਦ ਕਰਨਾ ਪੈ ਗਿਆ ਹੈ। ਰੇਲ ਅਤੇ ਸੜਕ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਉੱਤਰਾਖੰਡ ਤੋਂ ਲੱਖਾਂ ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਉੱਤਰ ਪ੍ਰਦੇਸ਼ ਦੇ 6 ਜ਼ਿਲ੍ਹਿਆਂ ਵਿਚ ਹੜ੍ਹ ਆ ਗਿਆ ਹੈ। ਗੰਗਾ ਸਮੇਤ 6 ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ।