
ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ 12 ਜੁਲਾਈ ਨੂੰ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ਵਿਚ ਬੱਝ ਜਾਣਗੇ। ਮੁੰਬਈ ਵਿਚ ਵਿਆਹ ਦਾ ਵਿਸ਼ਾਲ ਸਮਾਰੋਹ ਹੋਵੇਗਾ। ਵਿਆਹ ਦੀਆਂ ਤਿਆਰੀਆਂ ਵਿਚ ਕੱਪਲ ਦਾ ਵੈਡਿੰਗ ਕਾਰਡ ਸਾਹਮਣੇ ਆਇਆ ਹੈ।
VVIP ਨੂੰ ਦਿੱਤੇ ਗਏ ਇਕ ਸੱਦਾ ਪੱਤਰ ਵਿਚ ਚਾਂਦੀ ਦਾ ਮੰਦਰ ਹੈ। ਅੰਦਰ ਸੋਨੇ ਦੀਆਂ 4 ਮੂਰਤੀਆਂ ਹਨ। ਦੂਜਾ ਸੱਦਾ ਪੱਤਰ ਗੋਲਡਨ ਬਾਕਸ ਵਿਚ ਹੈ। ਇਸ ਵਿਚ ਮੰਦਰ ਨੂੰ ਛੋਟੇ ਰੂਪ ਵਿਚ ਬਾਕਸ ਦੇ ਅੰਦਰ ਹੀ ਰੱਖਿਆ ਗਿਆ ਹੈ। ਇਹ ਵੀ ਦੇਵੀ ਥੀਮ ‘ਤੇ ਬੇਸਡ ਹੈ।
ਇਕ ਖੂਬਸੂਰਤ ਕਢਾਈ ਵਾਲੇ ਵੈਡਿੰਗ ਬਾਕਸ ਦੇ ਉਪਰ ਵਿਸ਼ਣੂ ਭਗਵਾਨ ਦੀ ਤਸਵੀਰ ਹੈ। ਇਸ ਫੋਟੋ ਵਿਚ ਨਾਰਾਇਣ ਦੇ ਹਿਰਦੇ ਵਿਚ ਲਕਸ਼ਮੀ ਨੂੰ ਦਿਖਆਇਆ ਗਿਆ ਹੈ। ਬਾਕਸ ਨੂੰ ਖੋਲ੍ਹਦੇ ਹੀ ਵਿਸ਼ਣੂ ਮੰਤਰ ਗੂੰਜਣ ਲੱਗਦਾ ਹੈ। ਲਾਲ ਰੰਗ ਦੇ ਇਨਵਾਇਟ ਬਾਕਸ ਨੂੰ ਖੋਲ੍ਹਣ ‘ਤੇ ਛੋਟਾ ਜਿਹਾ ਚਾਂਦੀ ਦਾ ਮੰਦਰ ਸਾਹਮਣੇ ਆਉਂਦਾ ਹੈ। ਇਸ ਵਿਚ ਗਣਪਤੀ, ਰਾਧਾ ਕ੍ਰਿਸ਼ਨ ਤੇ ਦੇਵੀ ਦੁਰਗਾ ਦੀਆਂ ਸੋਨੇ ਦੀਆਂ ਮੂਰਤੀਆਂ ਹਨ।