ਖੇਤਰੀ ਪਾਰਟੀਆਂ ’ਚ ਛਾਇਆ ਹੈ ਉੱਤਰਾਧਿਕਾਰੀ ਦਾ ਮੁੱਦਾ

ਰਾਹੁਲ ਗਾਂਧੀ ਦੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਬਣਨ ਨਾਲ ਕਾਂਗਰਸ ਪਾਰਟੀ ਵਿਚ ਉੱਤਰਾਧਿਕਾਰੀ ਦਾ ਮਸਲਾ ਹੱਲ ਹੋ ਗਿਆ ਹੈ। ਰਾਹੁਲ ਦੇ ਵਿਰੋਧੀ ਧਿਰ ਦੇ ਨੇਤਾ ਬਣਨ ਤੋਂ ਬਾਅਦ ਉਨ੍ਹਾਂ ਅਟਕਲਾਂ ’ਤੇ ਵੀ ਰੋਕ ਲੱਗ ਗਈ ਕਿ ਰਾਹੁਲ ਗਾਂਧੀ ਜ਼ਿੰਮੇਵਾਰੀਆਂ ਸੰਭਾਲਣ ਤੋਂ ਭੱਜਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਢੇਰਾ ਵੀ ਉਨ੍ਹਾਂ ਦੇ ਨਾਲ ਹੈ ਪਰ ਗਾਂਧੀ ਵੰਸ਼ ਦੀ ਕਮਾਨ ਰਸਮੀ ਤੌਰ ’ਤੇ ਰਾਹੁਲ ਗਾਂਧੀ ਦੇ ਹੱਥਾਂ ਵਿਚ ਆ ਚੁੱਕੀ ਹੈ।

ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਵੀ ਆਪਣੇ ਭਤੀਜੇ ਨੂੰ ਆਪਣਾ ਉੱਤਰਾਧਿਕਾਰੀ ਫਿਰ ਤੋਂ ਚੁਣ ਲਿਆ ਹੈ। ਇਥੋਂ ਤੱਕ ਕਿ ਟੀ. ਐੱਮ. ਸੀ. ਦੀ ਮਮਤਾ ਬੈਨਰਜੀ ਨੇ ਆਪਣੇ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਆਪਣਾ ਸਿਆਸੀ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ ਹੈ। ਸ਼ਰਦ ਪਵਾਰ ਨੇ ਆਪਣੀ ਬੇਟੀ ਸੁਪ੍ਰਿਆ ਸੁਲੇ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕਰ ਦਿੱਤਾ ਹੈ ਤੇ ਮਹਾਰਾਸ਼ਟਰ ਵਿਚ ਵੱਡੀ ਜਿੱਤ ਦੇ ਨਾਲ ਉੱਤਰਾਧਿਕਾਰੀ ਦਾ ਮਸਲਾ ਵੀ ਸੁਲਝ ਗਿਆ ਹੈ।

ਹਾਲਾਂਕਿ, ਕਈ ਪਾਰਟੀਆਂ ਅਜਿਹੀਆਂ ਹਨ ਜੋ ਅਜੇ ਉੱਤਰਾਧਿਕਾਰ ਦੇ ਮੁੱਦੇ ’ਤੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਨ। ਇਨ੍ਹਾਂ ਵਿਚ ਆਮ ਆਦਮੀ ਪਾਰਟੀ (ਆਪ), ਬੀਜੂ ਜਨਤਾ ਦਲ (ਬੀ. ਜੇ. ਡੀ.), ਜਨਤਾ ਦਲ (ਯੂ), ਭਾਰਤੀ ਰਾਸ਼ਟਰੀ ਸਮਿਤੀ (ਬੀ. ਆਰ. ਐੱਸ.) ਸ਼ਾਮਲ ਹਨ। ਇਸ ਤੋਂ ਪਹਿਲਾਂ ਇਹ ਸਪੱਸ਼ਟ ਹੋ ਗਿਆ ਸੀ ਕਿ ਕੇ. ਚੰਦਰਸ਼ੇਖਰ ਰਾਓ ਨੇ ਆਪਣੇ ਪੁੱਤਰ ਕੇ. ਟੀ. ਰਾਮਾ ਰਾਓ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਚੁਣਿਆ ਹੈ, ਪਰ ਇਹ ਸੱਚ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਭਤੀਜਾ ਹਰੀਸ਼ ਰਾਓ ਵੀ ਦੌੜ ਵਿਚ ਸ਼ਾਮਲ ਹੈ।

Leave a Reply

Your email address will not be published. Required fields are marked *