ਦੇਹਰਾਦੂਨ ‘ਚ ਪਹਾੜ ਤੋਂ ਥੱਲੇ ਡਿੱਗ ਗਈ SUV ਗੱਡੀ, 4 ਦੋਸਤਾਂ ਨੇ ਮੌਕੇ ‘ਤੇ ਛੱਡੇ ਸਾਹ, 2 ਜ਼ਖਮੀ

ਉਤਰਾਖੰਡ ਦੇ ਦੇਹਰਾਦੂਨ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਥੇ ਇਕ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ਵਿਚ ਜਾ ਡਿੱਗੀ। ਜਿਸ ਵਿਚ 5 ਦੋਸਤਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। 2 ਲੜਕੀਆਂ ਗੰਭੀਰ ਜ਼ਖਮੀ ਹਨ। SDRF ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਖਾਈ ਵਿਚ ਡਿੱਗੀਆਂ 2 ਲੜਕੀਆਂ ਦਾ ਰੈਸਕਿਊ ਕੀਤਾ ਤੇ ਐਂਬੂਲੈਂਸ ਰਾਹੀਂ ਦੇਹਰਾਦੂਨ ਹਾਇਰ ਸੈਂਟਰ ਭੇਜ ਦਿੱਤਾ।ਜਾਣਕਾਰੀ ਮੁਤਬਾਕ ਦੇਹਰਾਦੂਨ ਤੋਂ ਵਾਪਸ ਪਰਤ ਰਹੀ ਕਾਰ ਅਚਾਨਕ ਸੰਤੁਲਨ ਗੁਆ ਬੈਠਦੀ ਹੈ ਤੇ ਖੱਡ ਵਿਚ ਜਾ ਡਿੱਗਦੀ ਹੈ। ਪਹਾੜ ਤੋਂ ਹੇਠਾਂ ਗੱਡੀ ਡਿਗਣ ਕਾਰਨ 5 ਨੌਜਵਾਨਾਂ ਨੇ ਮੌਕੇ ਉਤੇ ਹੀ ਸਾਹ ਛੱਡ ਦਿੱਤੇ ਹਨ। ਮ੍ਰਿਤਕਾਂ ਨੂੰ ਮਨਸੂਰੀ ਦੇ ਜ਼ਿਲ੍ਹਾ ਹਸਪਤਾਲ ਵਿਚ ਪਹੁੰਚਾ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਦੇਹਰਾਦੂਨ ਦੇ IMS ਕਾਲਜ ਦੇ 5 ਨੌਜਵਾਨ ਤੇ 2 ਲੜਕੀਆਂ ਦੇਹਰਾਦੂਨ ਤੋਂ ਪਰਤ ਰਹੇ ਸਨ ਕਿ ਕਾਰ ਬੇਕਾਬੂ ਹੋ ਕੇ ਖੱਡ ਵਿਚ ਜਾ ਡਿੱਗਦੀ ਹੈ। ਹਾਦਸਾ ਦੇਹਰਾਦੂਨ ਦੇ ਝੜੀ ਪਾਨੀ ਮਾਰਗ ਰੋਡ ‘ਤੇ ਵਾਪਰਿਆ ਹੈ ਜਿਥੇ SUV ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ।

Posted in Uncategorized

Leave a Reply

Your email address will not be published. Required fields are marked *